ਸ਼ਹੀਦ ਭਗਤ ਸਿੰਘ

ਉਸ ਨੇ ਕਦ ਕਿਹਾ ਸੀ ਮੈਂ ਸ਼ਹੀਦ ਹਾਂ 

ਉਸ ਨੇ ਸਿਰਫ਼ ਇਹ ਕਿਹਾ ਸੀ ,ਫਾਂਸੀ ਦਾ ਰੱਸਾ ਚੁੰਮਣ ਤੋਂ ਕੁਝ ਦਿਨ ਪਹਿਲਾਂ 
ਕਿ ਮੈਥੋਂ ਵੱਧ ਕੌਣ ਹੋਵੇਗਾ ਖੁਸ਼ਕਿਸਮਤ  ਮੈਨੂੰ ਅੱਜ--ਕੱਲ੍ਹ ਨਾਜ਼ ਹੈ ਆਪਣੇ ਆਪ ‘ਤੇ 
ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ ਮੈਨੂੰ
 ਤੇ ਆਖਰੀ ਇਮਤਿਹਾਨ ਵਿਚੋਂ ਉਹ ਇਸ ਸ਼ਾਨ ਨਾਲ ਪਾਸ ਹੋਇਆ 
ਕਿ ਮਾਂ ਨੂੰ ਨਾਜ਼ ਹੋਇਆ ਆਪਣੀ ਕੁੱਖ ‘ਤੇ ਉਸ ਨੇ ਕਦ ਕਿਹਾ ਸੀ : ਮੈਂ ਸ਼ਹੀਦ ਹਾਂ
ਸ਼ਹੀਦ ਤਾਂ ਉਸ ਨੂੰ ਧਰਤੀ ਨੇ ਕਿਹਾ ਸੀ
 ਸ਼ਹੀਦ ਤਾਂ ਉਸ ਨੂੰ ਸਤਲੁਜ ਦੀ ਗਵਾਹੀ ਤੇ ਪੰਜਾਂ ਪਾਣੀਆਂ ਨੇ ਕਿਹਾ ਸੀ
 ਗੰਗਾ ਨੇ ਕਿਹਾ ਸੀ ਬ੍ਰਹਮਪੁੱਤਰ ਨੇ ਕਿਹਾ ਸੀ 
ਉਸ ਨੂੰ ਸ਼ਾਇਦ ਸ਼ਹੀਦ ਤਾਂ ਉਸ ਨੂੰ ਰੁੱਖਾਂ ਦੇ ਪੱਤੇ-ਪੱਤੇ ਨੇ ਕਿਹਾ ਸੀ 
ਤੁਸੀਂ ਹੁਣ ਧਰਤੀ ਨਾਲ ਲੜ ਪਏ ਹੋ ਤੁਸੀਂ ਹੁਣ ਦਰਿਆਵਾਂ ਨਾਲ ਲੜ ਪਏ ਹੋ 
ਤੁਸੀਂ ਹੁਣ ਰੁੱਖਾਂ ਦੇ ਪੱਤਿਆਂ ਨਾਲ ਲੜ ਪਏ ਹੋ ਮੈਂ ਬਸ ਤੁਹਾਡੇ ਲਈ ਦੁਆ ਹੀ ਕਰ ਸਕਦਾ ਹਾਂ 
ਕਿ ਰੱਬ ਤੁਹਾਨੂੰ ਬਚਾਵੇ ਧਰਤੀ ਦੀ ਬਦਸੀਸ ਤੋਂ ਦਰਿਆਵਾਂ ਦੀ ਬਦਦੁਆ ਤੋਂ ਰੁੱਖਾਂ ਦੀ ਹਾਅ ਤੋਂ ।
Surjit Patar

ਅੱਜ ਫੇਰ ਦਿਲ ਗਰੀਬ ਇਕ ਪਾਉਂਦਾ ਏ ਵਾਸਤਾ

ਅੱਜ ਫੇਰ ਦਿਲ ਗਰੀਬ ਇਕ ਪਾਉਂਦਾ ਏ ਵਾਸਤਾ
ਦੇਜ਼ਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ
ਮੁੱਦਤ ਹੋਈ ਏ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ 'ਚ ਹੰਝੂ ਘੋਲ ਕੇ ਦੇਜ਼ਾ ਦੋ ਆਤਸ਼ਾ
ਕਾਗਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ
ਸ਼ਬਦਾਂ ਦੇ ਖੱਲ 'ਚ ਬ ਤਕੱਦਾ ਗੀਤਾਂ ਦਾ ਕਾਫਲਾ
ਤੁਰਨਾਂ ਮੈਂ ਚਾਹੁੰਦਾ, ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁੱਖ ਤੋਂ ਕਬਰ ਤਕ ਦੋਸਤਾ ਜਿੰਨਾ੍ ਵੀ ਹੈ ਫਾਸਲਾ
ਆ ਬੋਹਰ ਸ਼ਿਵ ਨੂੰ ਪੀੜ ਵੀ ਹੈ ਕੰਡ ਦੇ ਚੱਲੀ
ਰੱਖੀ ਸੀ ਜਿਹੜੀ ਓਸ ਨੇ ਮੁਦੱਤਾਂ ਤੋਂ ਦਾਸਤਾਂ

ਬੁੱਢਾ ਘਰ (OLD HOUSE)

ਬੁੱਢਾ ਘਰ
ਹੈ ਚਿਰ ਹੋਇਆ,ਮੇਰਾ ਆਪਾ ਮੇਰੇ ਸੰਘ ਰੁਸ ਕੇ ਕਿਤੇ ਟੁਰ ਗਿਆ ਹੈ,
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ,ਤੇ ਮੇਰੇ ਘਰ ਦੀ ਦੀਵਾਰ ਤੇ ਛਾਈ ਉਦਾਸੀ ਹੈ,
ਤੇ ਮੇਰਾ ਘਰ ਉਹਦੇ ਟੁਰ ਜਾਣ ਪਿਛੋਂ, ਝੁਰ ਰਿਹਾ ਹੈ.
ਉਹ ਅਕਸਰ ਬਹੁਤ ਡੂੰਘੀ ਰਾਤ ਗਏ ਹੀ ਘਰ ਪਰਤਦਾ ਸੀ
ਤੇ ਸੂਰਜ ਹੁੰਦਿਆ ਓ ਘਰ ਦੀਆਂ ਵਿੱਥਾਂ ਤੋਂ ਡਰਦਾ ਸੀ,
ਮੈਨੂੰ ਉਹਦੀ ਦੇਵਦਾਸੀ ਭਟਕਣਾ ਅਕਸਰ ਡਰਾਉਂਦੀ ਸੀ,
ਤੇ ਉਹਦੀ ਅੱਖ ਦੀ ਵਹਿਸ਼ਤ ਜੀਵਣ ਸ਼ੀਸ਼ੇ ਨੂੰ ਖਾਂਦੀ ਸੀ,
ਤੇ ਉਹਦੀ ਚੱਪ ਬੁੱਢੇ ਘਰ ਦੇ ਜਾਲ ਹਿਲਾਉਂਦੀ ਸੀ.
ਮੈਂ ਇਕ ਦਿਨ ਚੱਪ ਵਿਚ ਉਹਨੂੰ ਘਰ ਦੀਆਂ ਕੰਧਾ ਦਿਖਾ ਬੈਠਾ
ਉਹ ਧੁੱਪ ਵਿਚ ਰੋਂਦੀਂਆ ਕੰਧਾ ਦੀ ਗਲ ਦਿਲ ਨਾਲ ਲਾ ਬੈਠਾ.
ਮੈਂ ਐਂਵੇ ਭੁਲ ਕੰਧਾਂ ਦੀ ਗਲ ਉਸਨੂੰ ਸੁਣਾ ਬੈਠਾ ਤੇ ਉਹਦਾ ਸਾਥ ਕੰਧਾਂ ਤੋਂ ਹਮੇਸ਼ਾ ਲਈ ਗਵਾ ਬੈਠਾ.
ਉਹ ਘਰ ਛੱਡਣ ਤੋਂ ਪਹਿਲਾਂ ਉਸ ਦਿਨ ਹਰ ਖੂੰਝੇ ਵਿਚ ਫਿਰਿਆ
ਤੇ ਘਰ ਵਿਚ ਖੰਘ ਰਹੀਆਂ ਬਿਮਾਰ ਸਬ ਇੱਟਾਂ ਦੇ ਗਲੀਂ ਮਿਲਿਆ.
ਤੇ ਉਸ ਮਨਹੂਸ ਦਿਨ ਪਿੱਛੋਂ ਕਦੇ ਉਹ ਘਰ ਨਹੀਂ ਮੁੜਿਆ
ਹੁਣ ਜਦ ਵੀ ਰੇਲ ਦੀ ਪਟੜੀ ਤੇ ਕੋਈ ਖੁਦਕੁਸ਼ੀ ਕਰਦਾ ਏ
ਜਾਂ ਟੋਲਾ ਭਿਕਸ਼ੂਆਂ ਦਾ ਸਿਰ ਮੁੱਨੇ ਸ਼ਹਿਰ ਵਿਚ ਚਲਦਾ ਏ,
ਜਾਂ ਨਕਲਸਬਰਾਈ ਕੋਈ ਕਿਸੇ ਨੂੰ ਕਤਲ ਕਰਦਾ ਏ.
ਤੇ ਮੇਰੇ ਘਰ ਦੀਆਂ ਕੰਧਾਂ ਨੂੰ ਉਸ ਪਲ ਤਾਪ ਆ ਚੜਦਾ ‍ਏ,
ਤੇ ਬੁੱਢੇ ਘਰ ਦੀਆਂ ਬਿਮਾਰ ਇੱਟਾਂ ਦਾ ਬਦਨ ਠਰਦਾ ਏ.
ਇਹ ਬੁੱਢੇ ਘਰ ਦੀਆਂ ਬਿਮਾਰ ਇੱਟਾਂ ਨੂੰ ਭਰੋਸਾ ਹੈ,
ਓ ਜਿੱਥੇ ਵੀ ਹੇ ਜਿਸ ਹਾਲ ਵਿਚ ਵੀ ਹੇ ਬੇਦੋਸ਼ਾ ਹੈ,
ਉਹਨੂੰ ਘਰ ਤੇ ਨਹੀਂ ਘਰ ਦੀਆਂ ਕੰਧਾਂ ਤੇ ਰੋਸਾ ਹੈ.
ਹੈ ਚਿਰ ਹੋਇਆ,ਮੇਰਾ ਆਪਾ ਮੇਰੇ ਸੰਘ ਰੁਸ ਕੇ ਕਿਤੇ ਟੁਰ ਗਿਆ ਹੈ,
ਤੇ ਮੇਰੇ ਕੋਲ ਮੇਰਾ ਸੱਖਣਾ ਕਲਬੂਤ ਬਾਕੀ ਹੈ,ਜੋ ਬੁੱਢੇ ਘਰ ਦੀਆਂ ਹੁਣ ਮਰ ਰਹੀਆਂ ਕੰਧਾਂ ਦਾ ਸਾਥੀ ਹੈ.

ਲੈ ਆ ਗਈ ਢੋਲ ਢਮੱਕਿਆ ਨਾਲ ਵਿਸਾਖੀ

ਤੂੜੀ ਤੰਦ ਸਾਂਬ ਹਾੜੀ ਵੇਚ ਵੱਟਕੇ
ਲੰਬਰਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਜਲੀ ਆੰਨਦ ਸ਼ਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ
ਧਨੀ ਰਾਮ ਚਾਤਿ੍ਕ ਜੀ ਹੋਰਾਂ ਦੇ ਇਹਨਾਂ ਬੋਲਾਂ ਨਾਲ ਸਾਰਿਆਂ ਹੀ ਪੰਜਾਬੀਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ

ਧਰਮੀ ਬਾਬਲਾ

ਧਰਮੀ ਬਾਬਲਾ
ਜਦ ਪੈਣ ਕਪਾਹੀਂ ਫੁਲ ਵੇ ਧਰਮੀ ਬਾਬਲਾ
ਸਾਨੂੰ ਓ ਰੁੱਤ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ
ਇਸ ਰੁੱਤੇ ਮੇਰਾ ਗੀਤ ਗਵਾਚਾ,
ਜਿਹਦੇ ਗਲ ਬਿਰਹੋਂ ਦੀ ਗਾਨੀ
ਮੁੱਖ ਤੇ ਕਿਲ ਗਮਾਂ ਦੇ ਨੈਣੀ ਉਜੜੇ ਖੂਹ ਦਾ ਪਾਣੀ
ਗੀਤ ਕੇ ਜਿਸਨੂੰ ਹੋਂਠ ਛਹਾਇਆਂ ਜਾਏ ਕਥੂਰੀ ਘੁੱਲ, ਵੇ ਧਰਮੀ ਬਾਬਲਾ
ਸਾਨੂੰ ਇੱਕ ਫੁਲ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ
ਕਿਹੜੇ ਕੰਮ ਏਂ ਮਿਲਖ ਜਾਗੀਰਾਂ, ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨਸਰੋਵਰ, ਜੇ ਹੰਸਨੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ ਚੋਗ ਮੋਤੀਆਂ ਤੁੱਲ, ਵੇ ਧਰਮੀ ਬਾਬਲਾ

ਆਸ



ਆਸ
ਨੀ ਜਿੰਦੇ ਤੇਰਾ ਯਾਰ,ਮੈਂ ਤੈਨੂੰ ਕਿੰਜ ਮਿਲਾਵਾਂ !
ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,ਤੈਨੂੰ ਮਹਿਕ ਪਿਆਵਾਂ !
ਕਿਹੜੀ ਨਗਰੀ 'ਚ ਤੇਰੇ ਚੰਨ ਦੀ-ਡਲੀ ਵੱਸਦੀ ਹੈ ਜਿੰਦੇ ?
ਕਿੱਤ ਵੱਲੇ ਨੀ ਅਜ ਨੀਝਾਂ ਦੇ-ਮੈਂ ਕਾਗ ਉਡਾਵਾਂ ?
ਚੰਗਾ ਹੈ ਹਸ਼ਰ ਤੱਕ ਨਾ ਮਿਲੇਮੋਤੀਆਂ ਵਾਲਾ,
ਦੂਰੋਂ ਹੀ ਸ਼ਬਦ ਭੇਹਰੀ ਦਾਲੱਗਦਾ ਹੈ ਸੁਹਾਵਾਂ !
ਅੱਸੂ 'ਚ ਤਾਂ ਫੁੱਲ ਸਣ ਦੇ ਵੀ-ਲੱਗਦੇ ਨੀ ਪਿਆਰੇ,
ਰੱਕੜਾਂ 'ਚ ਨਿਆਮਤ ਨੇ, ਕਰੀਰਾਂ ਦੀਆਂ ਛਾਵਾਂ !
ਜ਼ਿੰਦਗੀ ਦੀ ਨਦੀ ਕੰਢੇ ਤੇ, ਉੱਮੀਦ ਦਾ ਐਰਾ,
ਸੁੱਕ ਸੜ ਕੇ ਕਈ ਵਾਰ ਵੀਹੋ ਜਾਂਦਾ ਹੈ ਲੈਰਾ ! ਅਕਸਰ ਹੀ ਕਈ ਵਾਰਇਵੇਂ ਹੁੰਦਾ ਹੈ ਜਿੰਦੇ,
ਨਹਿਰੀ ਤੋਂ ਫਸਲ ਚੰਗੀ ਵੀਦੇ ਜਾਂਦਾ ਹੈ ਮੈਰਾ ! ਸੌ ਸਾਲ ਜਦੋਂ ਗੁਜ਼ਰੇਤਾਂ ਫੁੱਲ ਬਾਂਸ ਨੂੰ ਲਗਦੈ,
ਸੁਰਖ਼ਾਬ ਹੁਨਾਲੇ 'ਚ ਨੀ-ਹੋ ਜਾਂਦਾ ਹੈ ਬਹਿਰਾ ! ਇਕ ਸੁਲਫੇ ਦੀ ਬੱਸ ਲਾਟ ਹੈਜ਼ਿੰਦਗੀ 'ਚ ਮੁਹੱਬਤ;
ਬਸ ਗ਼ਮ ਦੇ ਮਲੰਗਾਂ ਦੀਹਯਾਤੀ ਹੈ ਇਹ ਦੈਰਾ ! ਸੁਣਿਆ ਹੈ ਮਧੂ-ਮੱਖੀਆਂ ਦੀਇਕ ਹੁੰਦੀ ਹੈ ਰਾਣੀ,
ਭਰਪੂਰ ਜਵਾਨੀ 'ਚ ਜਦੋਂ ਲੰਭਦੀ ਹੈ ਹਾਣੀ,ਉੱਡ ਪੈਂਦੀ ਹੈ ਖੱਗੇ ਚੋਂ ਨਿਕਲ ਵੱਲ ਅਗਾਸਾਂ,
ਉੱਡਦੀ ਹੈ ਉਹਦੇ ਪਿੱਛੇ ਨੀ-ਨਰ-ਮੱਖੀਆਂ ਦੀ ਢਾਣੀ । ਜਿਹੜਾ ਵੀ ਵਣਜ ਕਰਦਾ ਹੈ
ਉਹਦੀ ਕੁੱਖ ਦਾ ਨੀ ਜਿੰਦੇ ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂਜ਼ਿੰਦਗਾਨੀ ਦਾ ਪਾਣੀ !
ਕੁੱਖਾਂ ਦਾ ਵਣਜ ਕਰਨਾ-ਕੋਈ ਪਿਆਰ ਨਹੀਂ ਹੈ, ਇਸ ਤੋਂ ਤਾਂ ਬੜੀ ਲੰਮੀ ਹੈਇਸ਼ਕੇ ਦੀ ਕਹਾਣੀ !
ਤਕਦੀਰ ਦੀ ਹਰ ਰਾਤ 'ਚ ਇਕ ਕੁਤਬ ਸਿਤਾਰਾ,ਜ਼ਿੰਦਗੀ ਦੇ ਮਲਾਹਾਂ ਨੂੰ ਦੇਂਦਾ ਹੈ ਸਹਾਰਾ !
ਤਕਦੀਰ ਦੀ ਤਕਦੀਰ ਹੈਜੇ ਬੇੜੀ ਗ਼ਰਕ ਜਾਏ, ਮਲਾਹਾਂ ਦਾ ਹੈ ਦੋਸ਼ ਜੇ ਲੱਭੇ ਨਾ ਕਿਨਾਰਾ !
ਨਾ ਸੋਚ ਕਿ ਹਰ ਡਾਚੀ ਦੀ- ਜੇ ਨਜਰ ਬਦਲ ਜਾਏ, ਹੋਵੇਗਾ ਕਿਵੇਂ-ਮਾਰੂਥਲਾਂ ਦਾ ਨੀ ਗੁਜ਼ਾਰਾ !
ਤਕਦੀਰ ਤੇ ਤਕਦੀਰ ਦਾਕੁਝ ਹੈ ਰਿਸ਼ਤਾ, ਉੱਗ ਆਏ ਜਿਵੇਂ ਰੁੱਖ ਤੇ ਕੋਈ ਰੁੱਖ ਵਿਚਾਰਾ ।
ਪਰ ਠੀਕ ਹੈ ਕੋਈ ਥੋਰ੍ਹਾਂ ਨੂੰਕਿਉਂ ਵਾੜ ਕਰੇਗਾ ! ਕੋਈ ਭੋਰ ਭਲਾ ਕੰਢਿਆਂ ਤੇਕਿਊਂ ਜੀਭ ਧਰੇਗਾ !
ਮੇਰੇ ਦਿਲ ਦੇ ਬੀਆਬਾਨ 'ਚਉੱਗਿਆ ਹੈ ਕਿਓੜਾ, ਹੈਰਾਨ ਹਾਂ ਬਿਰਹੋਂ ਦੀ ਤਪਸ਼ਕਿੱਦਾਂ ਜਰੇਗਾ !
ਮੇਰਾ ਇਸ਼ਕ ਹੈ ਥੇਹਾਂ ਤੇ ਨੀਇੱਟ-ਸਿੱਟ ਦੀ ਬਰੂਟੀ ਸੁੱਕੇ ਗੀ ਨਾ ਬਦਖ਼ਪਤਨਾ ਇੱਜੜ ਹੀ ਚਰੇਗਾ ! ਲੱਗ ਜਾਏ ਨੀ ਲੱਖ ਵਾਰਮੇਰੇ ਨੈਣਾਂ ਨੂੰ ਉੱਲੀ, ਮੇਰਾ ਸਿਦਕ ਉਹਦੇ ਰਾਹਾਂ ਤੇਰੋ ਰੋ ਕੇ ਮਰੇਗਾ !
ਹੋ ਜਾਏਗੀ ਇਕ ਰੋਜ਼ ਸਬਜ਼-ਦਿਲ ਦੀ ਫਲਾਹੀ, ਬੰਜਰ ਵੀ ਮੁੱਕਦਰ ਦਾ ਨੀ- ਹੋ ਜਾਏ ਗਾ ਚਾਹੀ !
ਹੈ ਆਸ ਮੇਰੇ ਹੋਠਾਂ ਦੀ- ਕਚਨਾਰ ਦੀ ਛਾਵੇਂ; ਸਸਤਾਣ ਗੇ ਮੁਸਕਾਨਾਂ ਦੇਬੇਅੰਤ ਹੀ ਰਾਹੀ !
ਮੁੰਜਰਾਂ 'ਚ ਜਿਸਮ ਦੀਜਦ ਮਹਿਕ ਰਚੇਗੀ, ਇਹ ਧਰਤ ਮੇਰੇ ਇਸ਼ਕ ਦੀਦੇਵੇ ਗੀ ਗਵਾਹੀ !
ਨੱਚੇਗੀ ਖੁਸ਼ੀ ਦਿਲ ਦੇ ਪਿੜੀਂਮਾਰ ਦਮਾਮੇ, ਵਿਛੜੇ ਗਾ ਨਾ ਮੁੜ-ਤੇਰਾ ਕਦੀ ਤੇਰੇ ਤੋਂ ਮਾਹੀ ।

ਇਹ ਮੇਰਾ ਗੀਤ

ਇਹ ਮੇਰਾ ਗੀਤ ਇਹ ਮੇਰਾ ਗੀਤ ਕਿਸੇ ਨਾ ਗਾਣਾ

ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ

ਇਹ ਮੇਰਾ ਗੀਤ ਧਰਤ ਤੋਂ ਮੈਲਾ ਸੂਰਜ ਜੇਡ ਪੁਰਾਣਾ

ਕੋਟ ਜਨਮ ਤੋਂ ਪਿਆ ਅਸਾਨੂੰ ਇਸ ਦਾ ਬੋਲ ਹੰਢਾਣਾ

ਹੋਰ ਕਿਸੇ ਦੀ ਜਾਹ ਨਾ ਕੋਈ ਇਸ ਨੂੰ ਹੋਂਠੀ ਲਾਣਾ

ਇਹ ਤਾਂ ਮੇਰੇ ਨਾਲ ਜੰਮਿਆ ਨਾਲ ਬਹਿਸ਼ਤੀ ਜਾਣਾ

ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ
ਇਸ ਗੀਤ ਦਾ ਅਜਬ ਜਿਹਾ ਸੁਰ, ਡਾਹਡਾ ਦਰਦ ਰੰਝਾਣਾ

ਕਤੱਕ ਮਾਹ ਵਿਚ ਦੂਰ ਪਹਾੜੀ, ਕੂੰਝਾਂ ਦਾ ਕੁਰਲਾਣਾ

ਨੂਰ ਪਾਕ ਦੇ ਵੇਲੇ ਰੱਖ ਵਿਚ ਚਿੜੀਆਂ ਦਾ ਚੀ ਚਿਲਹਾਣਾ

ਕਾਲੀ ਰਾਤੇ ਸਰਕਰੀਆਂ ਤੋਂ ਪੌਣਾਂ ਦਾ ਲੰਘ ਜਾਣਾ

ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ

ਮੈਂ ਤੇ ਮੇਰੇ ਗੀਤ ਨੇ ਦੋਹਾਂ ਜਦ ਭਲਕੇ ਮਰ ਜਾਣਾ

ਬਿਰਹੋਂ ਦੇ ਘਰ ਜਾਈਆਂ ਸਾਨੂੰ ਕਬਰੀਂ ਲਭੱਣ ਆਉਣਾ

ਸਬੱਣ ਸਾਈਆਂ ਇਕ ਅਵਾਜੇ ਮੁੱਖੋਂ ਬੋਲ ਅਲਾਣਾ

ਕਿਸੇ ਕਿਸੇ ਦੇ ਲੇਖੀਂ ਹੁੰਦਾ ਏਡਾ ਦਰਦ ਕਮਾਉਣਾ
ਇਹ ਮੇਰਾ ਗੀਤ ਕਿਸੇ ਨਾ ਗਾਣਾ ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ

ਬਿਰਹਾ ਤੂੰ ਸੁਲਤਾਨ


ਬਿਰਹਾ ਤੂੰ ਸੁਲਤਾਨ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਨ,
ਅਸੀਂ ਸਬ ਬਿਰਹਾ ਘਰ ਜੰਮਦੇਅਸੀਂ ਬਿਰਹਾ ਦੀ ਸੰਤਾਨ.
ਬਿਰਹਾ ਖਾਈਏ ਬਿਰਹਾ ਪਾਈਏ ਬਿਰਹਾ ਆਏ ਹੰਢਾਣ.
ਅਸੀਂ ਸਬ ਬਿਰਹਾ ਦੇ ਮੰਦਰੀ ਧੁਖਦੇ ਧੂਫ ਸਮਾਣ.
ਬਿਨ ਬਿਰਹਾ ਉਮਰ ਸੁੰਘਦੀਆਂ ਸੱਬੇ ਬਿਨਸਾਂ ਜਾਣ.
ਬਿਰਹਾ ਸੇਤੀ ਉਪਜਿਆਇਹ ਧਰਤੀ ਤੇ ਅਸਮਾਨ.
ਬਿਰਹਾ ਸੇਤੀ ਸੂਰਜ ਜੰਮਣਦਿੰਹੁ ਪਏ ਗੇੜੇ ਖਾਣ.
ਮੈਂ ਵਡਭਾਗੀ ਤੇਰਾ ਬਿਰਹਾਲੜ ਲਗ ਮੇਰੇ ਆਣ.
ਬਿਨ ਬਿਰਹਾ ਥੀਂ ਦੀ ਠੀਕਰੀਕਿਸੇ ਉੱਜੜੀ ਕਬਰੀਸਤਾਨ.
ਅੱਜ ਸੱਬੇ ਧਰਤੀਆਂ ਮੇਰੀਆਂਤੇ ਸੱਬੇ ਹੀ ਅਸਮਾਨ.
ਅੱਜ ਸੱਬੇ ਰੰਗ ਹੀ ਮੈਂਡੜੇਮੇਰੇ ਵਿਹੜੇ ਝੂੰਮਰ ਪਾਉਣ.
ਤੂੰ ਹੀਂ ਰੰਨ ਮਨ ਮੇਰਿਆਕੋਈ ਲੋਚੇ ਵੱਸਲ ਹੰਢਾਣ.
ਜੇ ਦਿਸ਼ਾ ਦਿਸ਼ਾਵਾਂ ਆਪਸੀਮਿਲਣ ਕਦੇ ਨਾ ਜਾਣ.
ਅਸਾਂ ਜੂਨ ਹੰਢਾਣੀ ਮਹਿਕ ਦੀਸਾਨੂੰ ਬਿਰਹਾ ਦਾ ਵਰਦਾਨ.
ਸਾਡੇ ਇਸ ਬਿਰਹਾ ਦੇ ਨਾਮ ਤੋਂਕੋਟ ਜਨਮ ਕੁਰਬਾਣ...........................