ਬਿਰਹਾ ਤੂੰ ਸੁਲਤਾਨ


ਬਿਰਹਾ ਤੂੰ ਸੁਲਤਾਨ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ
ਜਿਸ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਨ,
ਅਸੀਂ ਸਬ ਬਿਰਹਾ ਘਰ ਜੰਮਦੇਅਸੀਂ ਬਿਰਹਾ ਦੀ ਸੰਤਾਨ.
ਬਿਰਹਾ ਖਾਈਏ ਬਿਰਹਾ ਪਾਈਏ ਬਿਰਹਾ ਆਏ ਹੰਢਾਣ.
ਅਸੀਂ ਸਬ ਬਿਰਹਾ ਦੇ ਮੰਦਰੀ ਧੁਖਦੇ ਧੂਫ ਸਮਾਣ.
ਬਿਨ ਬਿਰਹਾ ਉਮਰ ਸੁੰਘਦੀਆਂ ਸੱਬੇ ਬਿਨਸਾਂ ਜਾਣ.
ਬਿਰਹਾ ਸੇਤੀ ਉਪਜਿਆਇਹ ਧਰਤੀ ਤੇ ਅਸਮਾਨ.
ਬਿਰਹਾ ਸੇਤੀ ਸੂਰਜ ਜੰਮਣਦਿੰਹੁ ਪਏ ਗੇੜੇ ਖਾਣ.
ਮੈਂ ਵਡਭਾਗੀ ਤੇਰਾ ਬਿਰਹਾਲੜ ਲਗ ਮੇਰੇ ਆਣ.
ਬਿਨ ਬਿਰਹਾ ਥੀਂ ਦੀ ਠੀਕਰੀਕਿਸੇ ਉੱਜੜੀ ਕਬਰੀਸਤਾਨ.
ਅੱਜ ਸੱਬੇ ਧਰਤੀਆਂ ਮੇਰੀਆਂਤੇ ਸੱਬੇ ਹੀ ਅਸਮਾਨ.
ਅੱਜ ਸੱਬੇ ਰੰਗ ਹੀ ਮੈਂਡੜੇਮੇਰੇ ਵਿਹੜੇ ਝੂੰਮਰ ਪਾਉਣ.
ਤੂੰ ਹੀਂ ਰੰਨ ਮਨ ਮੇਰਿਆਕੋਈ ਲੋਚੇ ਵੱਸਲ ਹੰਢਾਣ.
ਜੇ ਦਿਸ਼ਾ ਦਿਸ਼ਾਵਾਂ ਆਪਸੀਮਿਲਣ ਕਦੇ ਨਾ ਜਾਣ.
ਅਸਾਂ ਜੂਨ ਹੰਢਾਣੀ ਮਹਿਕ ਦੀਸਾਨੂੰ ਬਿਰਹਾ ਦਾ ਵਰਦਾਨ.
ਸਾਡੇ ਇਸ ਬਿਰਹਾ ਦੇ ਨਾਮ ਤੋਂਕੋਟ ਜਨਮ ਕੁਰਬਾਣ...........................

1 comments:

Anonymous 29 August 2008 at 22:15  

ਸ਼ਿਵ ਪਂਜਾਬ ਦੀ ਰੂਹ ਹੈ.ਪਰ ਅਫ਼ਸੋਸ ਇਸ ਗਲ ਦਾ ਹੈ ਕਿ ਹਾਲੇ
ਵੀ ਸ਼ਿਵ ਨੂ ਓਸ ਦੀ ਥਾਂ ਨਹੀ ਮਿਲੀ.ਸ਼ਿਵ ਪਂਜਾਬ ਦਾ ਕੀਟ੍ਸ ਹੈ.ਤੁਹਾਡੇ ਇਸ ਬਲਾਗ ਦੀ ਮਦਦ ਨਾਲ ਲੋਕ ਸ਼ਿਵ ਨੂਂ ਜਾਣ ਸਕਣ੍ਗੇ.ਜੇ ਮੈ ਕੋਈ ਮਦਦ ਕਰ ਸਕਾਂ ਤਾਂ ਦਸਣਾ.
ਸਤਪਾਲ ਖਿਆਲ.