ਧਰਮੀ ਬਾਬਲਾ

ਧਰਮੀ ਬਾਬਲਾ
ਜਦ ਪੈਣ ਕਪਾਹੀਂ ਫੁਲ ਵੇ ਧਰਮੀ ਬਾਬਲਾ
ਸਾਨੂੰ ਓ ਰੁੱਤ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ
ਇਸ ਰੁੱਤੇ ਮੇਰਾ ਗੀਤ ਗਵਾਚਾ,
ਜਿਹਦੇ ਗਲ ਬਿਰਹੋਂ ਦੀ ਗਾਨੀ
ਮੁੱਖ ਤੇ ਕਿਲ ਗਮਾਂ ਦੇ ਨੈਣੀ ਉਜੜੇ ਖੂਹ ਦਾ ਪਾਣੀ
ਗੀਤ ਕੇ ਜਿਸਨੂੰ ਹੋਂਠ ਛਹਾਇਆਂ ਜਾਏ ਕਥੂਰੀ ਘੁੱਲ, ਵੇ ਧਰਮੀ ਬਾਬਲਾ
ਸਾਨੂੰ ਇੱਕ ਫੁਲ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ
ਕਿਹੜੇ ਕੰਮ ਏਂ ਮਿਲਖ ਜਾਗੀਰਾਂ, ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨਸਰੋਵਰ, ਜੇ ਹੰਸਨੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ ਚੋਗ ਮੋਤੀਆਂ ਤੁੱਲ, ਵੇ ਧਰਮੀ ਬਾਬਲਾ