ਆਸ
ਨੀ ਜਿੰਦੇ ਤੇਰਾ ਯਾਰ,
ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ,
ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ ਚੰਨ ਦੀ-
ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ-
ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇ
ਮੋਤੀਆਂ ਵਾਲਾ, ਦੂਰੋਂ ਹੀ ਸ਼ਬਦ ਭੇਹਰੀ ਦਾ
ਲੱਗਦਾ ਹੈ ਸੁਹਾਵਾਂ ! ਅੱਸੂ 'ਚ ਤਾਂ ਫੁੱਲ ਸਣ ਦੇ ਵੀ-
ਲੱਗਦੇ ਨੀ ਪਿਆਰੇ, ਰੱਕੜਾਂ 'ਚ ਨਿਆਮਤ ਨੇ, ਕਰੀਰਾਂ ਦੀਆਂ ਛਾਵਾਂ !
ਜ਼ਿੰਦਗੀ ਦੀ ਨਦੀ ਕੰਢੇ ਤੇ, ਉੱਮੀਦ ਦਾ ਐਰਾ, ਸੁੱਕ ਸੜ ਕੇ ਕਈ ਵਾਰ ਵੀ
ਹੋ ਜਾਂਦਾ ਹੈ ਲੈਰਾ ! ਅਕਸਰ ਹੀ ਕਈ ਵਾਰ
ਇਵੇਂ ਹੁੰਦਾ ਹੈ ਜਿੰਦੇ, ਨਹਿਰੀ ਤੋਂ ਫਸਲ ਚੰਗੀ ਵੀ
ਦੇ ਜਾਂਦਾ ਹੈ ਮੈਰਾ ! ਸੌ ਸਾਲ ਜਦੋਂ ਗੁਜ਼ਰੇ
ਤਾਂ ਫੁੱਲ ਬਾਂਸ ਨੂੰ ਲਗਦੈ, ਸੁਰਖ਼ਾਬ ਹੁਨਾਲੇ 'ਚ ਨੀ-
ਹੋ ਜਾਂਦਾ ਹੈ ਬਹਿਰਾ ! ਇਕ ਸੁਲਫੇ ਦੀ ਬੱਸ ਲਾਟ ਹੈ
ਜ਼ਿੰਦਗੀ 'ਚ ਮੁਹੱਬਤ; ਬਸ ਗ਼ਮ ਦੇ ਮਲੰਗਾਂ ਦੀ
ਹਯਾਤੀ ਹੈ ਇਹ ਦੈਰਾ ! ਸੁਣਿਆਹੈ ਮਧੂ-ਮੱਖੀਆਂ ਦੀ
ਇਕ ਹੁੰਦੀ ਹੈ ਰਾਣੀ, ਭਰਪੂਰ ਜਵਾਨੀ 'ਚ ਜਦੋਂ ਲੰਭਦੀ ਹੈ ਹਾਣੀ,
ਉੱਡ ਪੈਂਦੀ ਹੈ ਖੱਗੇ ਚੋਂ ਨਿਕਲ ਵੱਲ ਅਗਾਸਾਂ, ਉੱਡਦੀ ਹੈ ਉਹਦੇ ਪਿੱਛੇ ਨੀ-
ਨਰ-ਮੱਖੀਆਂ ਦੀ ਢਾਣੀ । ਜਿਹੜਾ ਵੀ ਵਣਜ ਕਰਦਾ ਹੈ ਹੈ ਮਧੂ-ਮੱਖੀਆਂ ਦੀ
ਉਹਦੀ ਕੁੱਖ ਦਾ ਨੀ ਜਿੰਦੇ ਮੁੱਕ ਜਾਂਦਾ ਹੈ ਉਹਦੇ ਨੈਣਾਂ ਚੋਂ
ਜ਼ਿੰਦਗਾਨੀ ਦਾ ਪਾਣੀ ! ਕੁੱਖਾਂ ਦਾ ਵਣਜ ਕਰਨਾ-
ਕੋਈ ਪਿਆਰ ਨਹੀਂ ਹੈ, ਇਸ ਤੋਂ ਤਾਂ ਬੜੀ ਲੰਮੀ ਹੈ
ਇਸ਼ਕੇ ਦੀ ਕਹਾਣੀ ! ਤਕਦੀਰ ਦੀ ਹਰ ਰਾਤ 'ਚ ਇਕ ਕੁਤਬ ਸਿਤਾਰਾ,
ਜ਼ਿੰਦਗੀ ਦੇ ਮਲਾਹਾਂ ਨੂੰ ਦੇਂਦਾ ਹੈ ਸਹਾਰਾ ! ਤਕਦੀਰ ਦੀ ਤਕਦੀਰ ਹੈ
ਜੇ ਬੇੜੀ ਗ਼ਰਕ ਜਾਏ, ਮਲਾਹਾਂ ਦਾ ਹੈ ਦੋਸ਼ ਜੇ ਲੱਭੇ ਨਾ ਕਿਨਾਰਾ !
ਨਾ ਸੋਚ ਕਿ ਹਰ ਡਾਚੀ ਦੀ- ਜੇ ਨਜਰ ਬਦਲ ਜਾਏ, ਹੋਵੇਗਾ ਕਿਵੇਂ-
ਮਾਰੂਥਲਾਂ ਦਾ ਨੀ ਗੁਜ਼ਾਰਾ ! ਤਕਦੀਰ ਤੇ ਤਕਦੀਰ ਦਾ
ਕੁਝ ਹੈ ਰਿਸ਼ਤਾ, ਉੱਗ ਆਏ ਜਿਵੇਂ ਰੁੱਖ ਤੇ ਕੋਈ ਰੁੱਖ ਵਿਚਾਰਾ ।
ਪਰ ਠੀਕ ਹੈ ਕੋਈ ਥੋਰ੍ਹਾਂ ਨੂੰ
ਕਿਉਂ ਵਾੜ ਕਰੇਗਾ ! ਕੋਈ ਭੋਰ ਭਲਾ ਕੰਢਿਆਂ ਤੇ
ਕਿਊਂ ਜੀਭ ਧਰੇਗਾ ! ਮੇਰੇ ਦਿਲ ਦੇ ਬੀਆਬਾਨ 'ਚ
ਉੱਗਿਆ ਹੈ ਕਿਓੜਾ, ਹੈਰਾਨ ਹਾਂ ਬਿਰਹੋਂ ਦੀ ਤਪਸ਼
ਕਿੱਦਾਂ ਜਰੇਗਾ ! ਮੇਰਾ ਇਸ਼ਕ ਹੈ ਥੇਹਾਂ ਤੇ ਨੀ
ਇੱਟ-ਸਿੱਟ ਦੀ ਬਰੂਟੀ ਸੁੱਕੇ ਗੀ ਨਾ ਬਦਖ਼ਪਤ
ਨਾ ਇੱਜੜ ਹੀ ਚਰੇਗਾ ! ਲੱਗ ਜਾਏ ਨੀ ਲੱਖ ਵਾਰ
ਮੇਰੇ ਨੈਣਾਂ ਨੂੰ ਉੱਲੀ, ਮੇਰਾ ਸਿਦਕ ਉਹਦੇ ਰਾਹਾਂ ਤੇ
ਰੋ ਰੋ ਕੇ ਮਰੇਗਾ ! ਹੋ ਜਾਏਗੀ ਇਕ ਰੋਜ਼ ਸਬਜ਼-
ਦਿਲ ਦੀ ਫਲਾਹੀ, ਬੰਜਰ ਵੀ ਮੁੱਕਦਰ ਦਾ ਨੀ- ਹੋ ਜਾਏ ਗਾ ਚਾਹੀ !
ਹੈ ਆਸ ਮੇਰੇ ਹੋਠਾਂ ਦੀ- ਕਚਨਾਰ ਦੀ ਛਾਵੇਂ; ਸਸਤਾਣ ਗੇ ਮੁਸਕਾਨਾਂ ਦੇ
ਬੇਅੰਤ ਹੀ ਰਾਹੀ ! ਮੁੰਜਰਾਂ 'ਚ ਜਿਸਮ ਦੀ
ਜਦ ਮਹਿਕ ਰਚੇਗੀ, ਇਹ ਧਰਤ ਮੇਰੇ ਇਸ਼ਕ ਦੀ
ਦੇਵੇ ਗੀ ਗਵਾਹੀ ! ਨੱਚੇਗੀ ਖੁਸ਼ੀ ਦਿਲ ਦੇ ਪਿੜੀਂ
ਮਾਰ ਦਮਾਮੇ, ਵਿਛੜੇ ਗਾ ਨਾ ਮੁੜ-ਤੇਰਾ ਕਦੀ ਤੇਰੇ ਤੋਂ ਮਾਹੀ ।
No comments:
Post a Comment