Monday, 7 April 2008

ਧਰਮੀ ਬਾਬਲਾ

ਧਰਮੀ ਬਾਬਲਾ
ਜਦ ਪੈਣ ਕਪਾਹੀਂ ਫੁਲ ਵੇ ਧਰਮੀ ਬਾਬਲਾ
ਸਾਨੂੰ ਓ ਰੁੱਤ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ
ਇਸ ਰੁੱਤੇ ਮੇਰਾ ਗੀਤ ਗਵਾਚਾ,
ਜਿਹਦੇ ਗਲ ਬਿਰਹੋਂ ਦੀ ਗਾਨੀ
ਮੁੱਖ ਤੇ ਕਿਲ ਗਮਾਂ ਦੇ ਨੈਣੀ ਉਜੜੇ ਖੂਹ ਦਾ ਪਾਣੀ
ਗੀਤ ਕੇ ਜਿਸਨੂੰ ਹੋਂਠ ਛਹਾਇਆਂ ਜਾਏ ਕਥੂਰੀ ਘੁੱਲ, ਵੇ ਧਰਮੀ ਬਾਬਲਾ
ਸਾਨੂੰ ਇੱਕ ਫੁਲ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ
ਕਿਹੜੇ ਕੰਮ ਏਂ ਮਿਲਖ ਜਾਗੀਰਾਂ, ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨਸਰੋਵਰ, ਜੇ ਹੰਸਨੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ ਚੋਗ ਮੋਤੀਆਂ ਤੁੱਲ, ਵੇ ਧਰਮੀ ਬਾਬਲਾ

2 comments:

Unknown said...

thats very my frds nice

सतपाल ख़याल said...

bahut hi badhiya uprala kita ye.

     ਆਸ ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ 'ਚ ਤੇਰੇ ਚੰਨ ਦੀ- ਡਲੀ ਵੱਸਦੀ ਹ...